ਅਮਰੀਕਾ ਵਿੱਚ ਭਾਰਤੀ ਮੂਲ ਦੇ ਸ਼ਖਸ ਦੀ ਲੁੱਟ ਦੇ ਇਰਾਦੇ ਨਾਲ ਗੋਲੀ ਮਾਰਕੇ ਹੱਤਿਆ

ਪੰਜਾਬ ਅਤੇ ਪੰਜਾਬੀਅਤ

ਵਾਸ਼ਿੰਗਟਨ-  ਆਏ ਦਿਨ ਵਿਦੇਸ਼ਾਂ ‘ਚ ਭਾਂਰਤੀਆਂ ‘ਤੇ ਹਮਲੇ ਦੀਆਂ ਖ਼ਬਰਾਂ ਲਗਾਤਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਜਾ ਰਹੀਆਂ ਹਨ। ਅਮਰੀਕਾ ਦੇ ਓਹੀਓ ਸੂਬੇ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਲੁੱਟ ਦੇ ਇਰਾਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੀਆਂ ਮੰਨੀਏ ਤਾਂ ਕਰਣਾਕਰ ਕਰੇਂਗਲੇ (53) ਸੋਮਵਾਰ ਨੂੰ ਕੈਮਲੋਟ ਡਰਾਈਵ ਸਥਿਤ ਜਿੱਫੀ ਮਾਰਟ ਵਿੱਚ ਕੰਮ ਕਰ ਰਹੇ ਸਨ।ਰਾਤ ਦਸ ਵਜੇ ਅਚਾਨਕ ਦੋ ਹਥਿਆਰਬੰਦ ਨਕਾਬਪੋਸ਼ ਲੁਟੇਰੇ ਅੰਦਰ ਆਏ ਅਤੇ ਲੁੱਟ ਦੇ ਇਰਾਦੇ ਨਾਲ ਕਰੁਣਾਕਰ ਉੱਤੇ ਫਾਇਰਿੰਗ ਕਰ ਦਿੱਤੀ।ਗੋਲੀ ਲੱਗਣ ਦੀ ਵਜ੍ਹਾ ਕਾਰਨ ਉਹ ਜਖ਼ਮੀ ਹੋ ਗਏ। ਜਖ਼ਮੀ ਹਾਲਤ ਵਿੱਚ ਪੁਲਿਸ ਨੇ ਉਨ੍ਹਾਂਨੂੰ ਹਸਪਤਾਲ ਪਹੁੰਚਾਇਆ। ਇੱਥੇ ਪਹੁੰਚਦੇ ਹੀ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਸ਼ੁੱਕਰਵਾਰ ਨੂੰ ਉਨ੍ਹਾਂਨੇ ਦਮ ਤੋੜ ਦਿੱਤਾ।ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰੁਣਾਕਰ ਦੇ ਪਰਿਵਾਰ ਨੂੰ ਸੂਚਨਾ ਦੇਣ ਤੋਂ ਪਹਿਲਾਂ ਤੱਕ ਉਸਦੀ ਪਹਿਚਾਣ ਨੂੰ ਗੁਪਤ ਰੱਖਿਆ ਗਿਆ ਸੀ। ਉਥੇ ਹੀ ਇਸ ਮਾਮਲੇ ਵਿੱਚ ਅਮਰੀਕੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਤਲਾਸ਼ਿਆ ਜਾ ਰਿਹਾ ਹੈ ਅਤੇ ਬਹੁਤ ਛੇਤੀ ਉਨ੍ਹਾਂਨੂੰ ਫੜ ਲਿਆ ਜਾਵੇਗਾ। ਹੁਣ ਤੱਕ ਇਸ ਮਾਮਲੇ ਵਿੱਚ ਕੋਈ ਗਿਰਫਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਘਟਨਾ ਵਾਲੀ ਥਾਂ ਦੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਖਿਲਾਫ ਕੋਈ ਸਬੂਤ ਮਿਲ ਸਕੇ।ਭਾਰਤੀਆਂ ‘ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਇਸ‘ਚ ਪੰਜਾਬੀ ਵੀ ਪਿੱਛੇ ਨਹੀਂ ਹਨ। ਬੀਤੇ ਦਿਨੀਂ ਖ਼ਬਰ ਆਈ ਸੀ ਕਿ ਤਿੰਨ ਕੁ ਦਿਨ ਪਹਿਲਾਂ ਸਾਊਥ-ਵਿਸਟ ਬੇਕਰਸਫੀਲਡ ਦੇ ਕੈਂਬਰਿੱਜ਼ ਅਪਾਰਟਮੈਂਟ ਦੇ ਪਾਰਕਿੰਗ ਲਾਟ ‘ਚ ਤਕਰੀਬਨ ਅੱਧੀ ਰਾਤ ਨੂੰ ਇੱਕ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਸੀ। ਅਮਰੀਕਾ ਦੇ ਕੈਂਬਰਿੱਜ਼ ‘ਚ ਹਰਦੀਪ ਸਿੰਘ (30) ਦਾ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਅਮਰੀਕੀ ਮੀਡੀਆ ਦੀ ਰਿਪੋਰਟ ਅਨੁਸਾਰ ਹਰਦੀਪ ਸਿੰਘ ਦੀ ਲਾਸ਼ ਕੈਲੇਫੌਰਨੀਆ ਤੇ ਕੈਮਬਰੀਜ ਅਪਾਰਟਮੈਂਟ ‘ਚ ਮਿਲੀ ਸੀ ਜਿਸ ਦੇ ਸਿਰ ਕਿਸੇ ਅਣਪਛਾਤੇ ਨੇ ਗੋਲੀ ਮਾਰ ਦਿੱਤੀ ਸੀ। ਹੈਰਾਨੀ ਦੀ ਗੱਲ ਇਹ ਕਿ ਹਫਤਾ ਪਹਿਲਾਂ ਅਮਰੀਕਾ ‘ਚ ਹੋਈ ਮੌਤ ਦੀ ਜਾਣਕਾਰੀ ਉੱਥੇ ਦੀ ਸਰਕਾਰ ਜਾਂ ਭਾਰਤ ਸਰਕਾਰ ਵੱਲੋਂ ਹਲੇ ਤੱਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀ ਗਈ ਸੀ।ਉਸਦੀ ਮਾਂ ਪਰਮਜੀਤ ਕੌਰ ਜੋ ਕਿ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੀਂ ਸੀ ਜਿਸ ਦੀ ਵੀ ਆਪਣੇ ਪੁੱਤਰ ਦੀ ਖਬਰ ਸੁਣ ਕਿ ਸਦਮੇ ਨਾਲ ਮੌਕੇ ‘ਤੇ ਮੌਤ ਹੋ ਗਈ।ਮ੍ਰਿਤਕ ਪਟਿਆਲੇ ਦੇ ਪਿੰਡ ਦਿਤੂਪੁਰ ਜੱਟਾਂ ਦਾ ਨਿਵਾਸੀ ਸੀ। ਪੁਲਸ ਨੂੰ ਅਜੇ ਤੱਕ ਇਸ ਕਤਲ ਸਬੰਧੀ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ। ਪਤਾ ਲੱਗਾ ਕਿ ਹਰਦੀਪ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ। ਇਸ ਸੰਬੰਧੀ ਗੱਲ ਕਰਦੇ ਹੋਏ ਪਿੰਡ ਦੇ ਸਰਪੰਚ ਗੋਗੀ ਟਿਵਾਣਾ ਤੇ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਦੋਹਾਂ ਖ਼ਬਰਾਂ ਨਾਲ ਪਿੰਡ ‘ਚ ਸੋਗ ਦੀ ਲਹਿਰ ਹੈ। ਉਹਨਾਂ ਦੱਸਿਆ ਕਿ ਵਿਦੇਸ਼ ‘ਚ ਪੰਜਾਬੀਆਂ ਦੀ ਮੌਤ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਅੱਗੇ ਆਵੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares