ਅਮਰੀਕਾ ਵਿਚ ਖਾਲਸਾ ਸਾਜਨਾ ਦਿਵਸ ਨੂੰ “ਨੈਸ਼ਨਲਸਿੱਖ ਡੇ” ਵਜੋਂ ਮਿਲ਼ੀ ਮਾਨਤਾ ਆਉਣ ਵਾਲੇ ਸਮੇ ਵਿਚ “ਖਾਲਸਾ ਸਾਜਨਾ ਦਿਵਸ” ਦੀ ਅਮਰੀਕਾ ਚ ਛੁੱਟੀ ਵੀ ਕਰਵਾਵਾਂਗੇ — ਸਵਰਨਜੀਤ ਸਿੰਘਖਾਲਸਾ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ, 22 ਅਪ੍ਰੈਲ ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਕੈਨੇਕੇਟਿਕਟ ਦੇ ਜਨਰਲ ਅਸੈਂਬਲੀ ਮੈਂਬਰ ਜਿਥੇ ਵਿਸਾਖੀ ਦੇ ਪ੍ਰੋਗਰਾਮ ਗੁਰੂਦਵਾਰਾ ਸੱਚਖੰਡ ਦਰਬਾਰ ਹੰਮਡੇਨ ਵਿਖੇ ਸ਼ਾਮਿਲ ਹੋਏ ਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ ਉਥੇ ਅਪ੍ਰੈਲ ੧੪ ਨੂੰ “ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ ਦਾ ਵੀ ਐਲਾਨ ਕੀਤਾ। ਸਵਰਨਜੀਤ ਸਿੰਘ ਖਾਲਸਾ ਮੇਂਬਰ ਨੋਰਵਿੱਚ ਪਲਾਨਿੰਗਬੋਰਡ ਨੇ ਦੱਸਿਆ ਕਿ ਉਹ ਪਿਛਲੇ ਤਿਨ ਸਾਲਾਂ ਤੋਂ ਇਸ ਉਤੇਕੋਸ਼ਿਸ਼ ਕਰ ਰਹੇ ਸਨ ਤੇ ਪਹਿਲਾ ਓਹਨਾ ਨੇ ਦੋ ਸਾਲਪਹਿਲਾ ਕੈਨੇਕਟਿਕਟ ਦੇ ਪੰਜ ਸ਼ਹਿਰਾ ਤੋਂ ਇਸ ਨੂੰ ਮਾਨਤਾਦਵਾਈ ਜਿਸ ਵਿਚ ਨੋਰਵਿੱਚ ,ਨੋਰਵਾਲਕ ,ਵੇਸ੍ਟਹਾਰ੍ਟਫਰ੍ਡ ,ਸਥਿਨਗਤਨ,ਹੰਮਡੇਨ ਸ਼ਾਮਿਲ ਸਨ |


ਖਾਲਸਾ ਨੇ ਇਹ ਵੀ ਸਾਫ ਕਿੱਤਾ ਕਿ ਓਹਨਾ ਨੇ ਪਿਛਲੇ ਸਾਲ ਵਿਸਾਖੀ ਨੂੰ ਮਾਨਤਾ ਦਵਾਉਂਣਲਈ ਕੈਨੇਕਟਿਕਟ ਦੇ ਯੂ ਐਸ ਸੈਨੇਟਰ ਕ੍ਰਿਸ ਮੁਰਫੀ ਤੋਂ ਅਮਰੀਕਾ ਦੀ ਸੈਨੇਟ ਵਿਚ ਵੀਸੇਨੇਤ ਰੇਸੋਲੂਸ਼ 469 ਦਾ ਮੱਤਾ ਵੀ ਪਵਾਇਆ ਸੀ |ਇਸਸਾਲ ਸੈਨੇਟਰ ਮੁਰਫੀ ਨੇ ਆਪਣੀ ਚਿੱਠੀ ਚ ਜਿੱਥੇ ਕਨੇਟੀਕੇਟ ਦੇ ਸਿੱਖਾਂ ਨੂੰ ਵਿਸਾਖੀ ਦੀਆ ਵਧਾਈਆਂ ਦਿੱਤੀਆਂ ਉਥੇ ਇਸ ਨੂੰ “ਨੈਸ਼ਨਲ ਸਿੱਖ ਡੇ” ਕਹਿ ਕੇ ਸੰਬੋਧਨ ਕੀਤਾ| ਅਮਰੀਕਾ ਦੇ ਕਾਂਗਰਸਮੈਨ ਜੋਅ ਕੋਟਨੀ ਨੇ ਵੀ ਜਿਥੇ ਪਿਛਲੇਸਾਲਾਂ ਚ ਵੈਸਾਖੀ ਨੂੰ ਅਮਰੀਕਾ ਦੀ ਕਾਂਗਰੇਸ ਚ ਮਾਨਤਾ ਦਿਵਾਈ ਉਥੇ ਇਸ ਸਾਲ ਖਾਲਸਾ ਸਾਜਨਾ ਦਿਵਸ ਨੂੰ”ਨੈਸ਼ਨਲ ਸਿੱਖ ਡੇ” ਵਜੋਂ ਘੋਸ਼ਿਤ ਕੀਤਾ |

ਉਹਨਾਂ ਦੱਸਿਆ ਕਿ ਹੁਣ ਅਗਲੇ ਸਾਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅੱਸੀ ਇਸ ਨੂੰ ਬਿੱਲ ਦਾ ਰੂਪ ਦੇ ਕੇ ਕਾਨੂੰਨਬਣਾਉਣ ਬਾਰੇ ਆਪਣੀ ਕੋਸ਼ਿਸ਼ ਜਾਰੀ ਰੱਖਾ ਗੇ ਜਿਵੇਨਵੰਬਰ ੧ ਨੂੰ ਹਰ ਸਾਲ “ਸਿੱਖ ਗੈਨੋਸਾਇਡ ਰਾਮੇਮ੍ਬਰੰਸ” ਵਜੋਂ ਮਨਾਉਣ ਦਾ ਕਾਨੂੰਨ ਬਣਿਆ ਹੈ ਉਸ ਤਰ੍ਹਾਂ ਅਪ੍ਰੈਲ੧੪ ਨੂੰ ਹਰ ਸਾਲ “ਨੈਸ਼ਨਲ ਸਿੱਖ ਡੇ” ਵਜੋਂ ਮਨਾਉਣ ਦਾਕਾਨੂੰਨ ਬਣਾਉਣ ਦਾ ਉਪਰਾਲਾ ਕਰਾਂਗੇ |ਉਹਨਾਂ ਸਟੇਟ ਸੈਨੇਟਰ ਕੈਥੀ ਓਸਟੇਨ ,ਕੇਵਿਨ ਰਯਾਨ ,ਡਗਡੇਪਿਸਕੀ ,ਇੱਮੀਤ ਰੈਲੀ,ਸਾਊਦ ਅਨਵਰ ਆਦਿ ਹੋਰ ਅਸੈਂਬਲੀ ਮੈਂਬਰਾਂ ਦਾ ਧੰਨਵਾਦ ਕੀਤਾ | ਵਿਸਾਖੀ ਦੇ ਇਸ ਵਿਸੇਸ਼ ਦੀਵਾਨ ਨੂੰ ਚੜ੍ਹਦੀ ਕਲਾ ਨਾ ਮਨੌਣਲਈ ਉਹਨਾਂ ਹੰਮਡੇਨ ਗੁਰੂਦਵਾਰਾ ਦੇ ਮੁੱਖ ਸੇਵਾਦਾਰਮਨਮੋਹਨ ਸਿੰਘ ਭਰਾਰਾ ਦਾ ਵੀ ਧੰਨਵਾਦ ਕੀਤਾ |

ਜਿਕਰ ਯੋਗ ਹੈ ਕਿ ਹੇਮਡਨ ਸ਼ਹਿਰ ਦੇ ਮੇਅਰ ਕਰਤਬਲਜਾਣੋ ਲੈਂਗ ਨੇ ਆਪਣੇ ਮੱਤੇ ਚ ਇਹ ਵੀ ਲਿਖਿਆ ਕਿ ਪੰਜਾਬ ਇਸ ਸਮੇਂ ਭਾਰਤ ਦੀ ਕੈਦ ਚ ਹੈ ਜੋ ਕਿ ਖਾਲਿਸਤਾਨਦੀ ਹਮਾਇਤ ਦਾ ਇਕ ਸੰਕੇਤ ਹੈ | ਇਸ ਮੌਕੇ ਸਿੱਖ ਕੌਮ ਦੇ ਵਿਦਵਾਨ ਡ.ਅਮਰਜੀਤ ਸਿੰਘਵਾਸ਼ਿੰਗਟਨ ਡੀ ਸੀ ਨੇ ਵੀ ਸੰਗਤਾਂ ਨੂੰ ਆਪਣੇ ਵਿਚਾਰਾ ਨਾਲਨਿਹਾਲ ਕਿੱਤਾ ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈਕੰਨੇਕਟਿਕਟ ਦੇ ਸਿੱਖਾਂ ਵਲੋਂ ਕਿੱਤੇ ਜਾ ਰਹੇ ਕੰਮਾਂ ਦੀ ਸਰਾਹਣਾ ਕੀਤੀ ਇਸ ਪ੍ਰੋਗਰਾਮ ਚ ਵਿਸ਼ੇਸ਼ ਤੋਰ ਤੇ ਗ੍ਰੰਥੀ ਸਿੰਘ ਭਾਈ ਸੋਭਾ ਸਿੰਘ ,ਜੈ ਕਿਸ਼ਨ ਸਿੰਘ , ਮਨਿੰਦਰ ਸਿੰਘ ਅਰੋੜਾ ,ਜਸਪਾਲਸਿੰਘ ਬਾਠ,ਮੰਗਾ ਸਿੰਘ ,ਬਖਸ਼ਿਸ਼ ਸਿੰਘ ,ਗੁਰਮੀਤ ਸਿੰਘ ,ਭੀਸ਼ਮ ਸਿੰਘ ,ਵੀਰ ਸਿੰਘ ਮਾਂਗਟ ਆਦਿ ਹੋਰ ਸਿੱਖ ਸ਼ਾਮਿਲ ਹੋਏ |

ਪ੍ਰੋਗਰਾਮ ਦੇ ਉਪਰੰਤ ਅਕਾਲ ਗੱਤਕਾ ਗੁਰਮੱਤ ਗਰੁੱਪ ਨਿਊਯਾਰਕ ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਤੇ ਦਲੇਰ ਸਿੰਘ ਤੇ ਕੁਲਪ੍ਰੀਤ ਸਿੰਘ ਦਾ ਇਸ ਮੋਕੇ ਸਨਮਾਨ ਕੀਤਾ ਗਿਆ |ਇਥੇ ਦੱਸਣਯੋਗ ਹੈ ਕਿ ਹੁਣ ਤੱਕ ਅਮਰੀਕਾ ਵਿੱਚ ਵਿਸਾਖੀ ਨੂੰ “ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ ਦਾ ਐਲਾਨ ਤੱਕ ਸਿਰਫ ਕੈਨੇਕਟਿਕਟ ਸਟੇਟ ਤੇ ਪੰਜ ਕੰਨੇਟਿਕਟ ਦੇਸ਼ਹਿਰਾਂ ਤੋਂ ਇਲਾਵਾ ਮੈਸਾਸੂਸੇਟ ਦੇ ਸ਼ਹਿਰ ਹੋਲੇਯੋਕੇ ਨੇ ਕੀਤਾ ਹੈ |ਫੈਡਰਲ ਪੱਧਰ ਤੇ ਹੁਣ ਤੱਕ ਕੈਨੇਕਟਿਕਟ ਯੂ ਐਸ ਸੈਨੇਟਰ ਕਿ੍ਰਸ ਮੁਰਫੀ ਤੇ ਇੰਡੀਆਨਾ ਦੇ ਸੈਨੇਟਰ ਮਈਕ ਬ੍ਰਾਉਨ ਨੇ ਇਸ ਨੂੰ ਮਾਨਤਾ ਦਿੱਤੀ | ਨਿਊਜਰਸੀ , ਫਿਲਾਡੈਲਫੀਆ ,ਕੈਲੀਫੋਰਨੀਆ ਆਦਿ ਸਟੇਟਾਂ ਨੇ ਵੀ ਵਿਸਾਖੀ ਨੂੰ ਮੁੱਖ ਰੱਖ ਕੇ ਮੱਤੇ ਪਾਸ ਕੀਤੇ ਤੇਉਸ ਨੂੰ “ਸਿੱਖ ਡੇ ” ਜੋ ਫਿਰ “ਸਿੱਖ ਅਵੇਰਨੈਂਸ ਐਂਡਈਪਰਿਸੇਸਨ ਮੰਥ ” ਵਜੋਂ ਮਾਨਤਾ ਦਿੱਤੀ|

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares