ਅਮਰੀਕਾ ਦੇ ਚੋਣ ਅਖਾੜੇ ‘ਚ 100 ਤੋਂ ਵੱਧ ਭਾਰਤੀ ਕਿਸਮਤ ਅਜ਼ਮਾਉਣਗੇ

ਪੰਜਾਬ ਅਤੇ ਪੰਜਾਬੀਅਤ

ਵਾਸ਼ਿੰਗਟਨ (ਪੀਟੀਆਈ) : ਇਸ ਵਾਰ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਕੁਝ ਵੱਖਰੀ ਵਜ੍ਹਾ ਕਾਰਨ ਵੀ ਚਰਚਾ ‘ਚ ਹਨ। ਇਹ ਵਜ੍ਹਾ ਹੈ ਭਾਰਤੀ ਫਿਰਕੇ ਦੀ ਵਧਦੀ ਦਾਅਵੇਦਾਰੀ। ਇਕ ਪਾਸੇ ਜਿੱਥੇ ਅਮਰੀਕਾ ‘ਚ ਪਰਵਾਸੀਆਂ ਨੂੰ ਲੈ ਕੇ ਤਣਾਅ ਸਿਖਰ ‘ਤੇ ਹੈ, ਉੱਥੇ ਮੱਧਕਾਲੀ ਚੋਣਾਂ ‘ਚ ਭਾਰਤੀ ਮੂਲ ਦੇ ਕਰੀਬ 100 ਅਮਰੀਕੀ ਦਾਅ ਲਗਾ ਰਹੇ ਹਨ। ਪ੍ਰਤੀਨਿਧੀ ਸਭਾ ਤੇ ਸੈਨੇਟ ਨੂੰ ਲੈ ਕੇ ਸੂਬਾਈ ਵਿਧਾਇਕਾਵਾਂ ਤਕ ਕਈ ਸੀਟਾਂ ‘ਤੇ ਭਾਰਤਵੰਸ਼ੀਆਂ ਦੀ ਦਾਅਵੇਦਾਰੀ ਮਜ਼ਬੂਤ ਲੱਗ ਰਹੀ ਹੈ। ਅਮਰੀਕਾ ਦੀ ਆਬਾਦੀ ‘ਚ ਮੁਸ਼ਕਿਲ ਨਾਲ ਇਕ ਫ਼ੀਸਦੀ ਹਿੱਸੇਦਾਰੀ ਵਾਲੇ ਭਾਰਤੀ ਫਿਰਕੇ ਦੀ ਏਨੀ ਵੱਡੀ ਦਾਅਵੇਦਾਰੀ ਨੂੰ ਇਸ ਵਰਗ ਦੀਆਂ ਵਧਦੀਆਂ ਖ਼ਾਹਿਸ਼ਾਂ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਭਾਰਤ ‘ਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ, ‘ਅਮਰੀਕਾ ਦੀ ਰਾਜਨੀਤੀ ‘ਚ ਭਾਰਤੀ-ਅਮਰੀਕੀਆਂ ਦੀ ਗਿਣਤੀ ਵਧਦੇ ਵੇਖਣਾ ਅਦਭੁਤ ਹੈ।’

ਰਾਸ਼ਟਰਪਤੀ ਦੇ ਕਾਰਜਕਾਲ ਦੇ ਵਿਚਕਾਰ ਹੋਣ ਕਾਰਨ ਇਨ੍ਹਾਂ ਚੋਣਾਂ ਨੂੰ ਮੱਧਕਾਲੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਨਤੀਜਿਆਂ ਨਾਲ ਰਾਸ਼ਟਰਪਤੀ ਦੀ ਸੱਤਾ ‘ਤੇ ਸਿੱਧਾ ਅਸਰ ਨਹੀਂ ਪੈਂਦਾ ਪਰ ਪ੫ਤੀਨਿਧੀ ਸਭਾ (ਹਾਊਸ ਆਫ ਰਿਪ੫ਜੈਂਟੇਟਿਵਸ) ਤੇ ਸੈਨੇਟ ‘ਚ ਪਾਰਟੀ ਦੀਆਂ ਸੀਟਾਂ ਬਹੁਮਤ ਤੋਂ ਘੱਟ ਹੋ ਜਾਣ ਦੀ ਸਥਿਤੀ ‘ਚ ਰਾਸ਼ਟਰਪਤੀ ਨੂੰ ਫ਼ੈਸਲੇ ਲੈਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਤਦਾਨ ਮੰਗਲਵਾਰ ਨੂੰ ਹੋਵੇਗਾ।

‘ਸਮੋਸਾ ਕਾਕਸ’ ‘ਤੇ ਰਹੇਗੀ ਨਜ਼ਰ

ਅਮਰੀਕੀ ਸੰਸਦ ‘ਚ ਇਸ ਸਮੇਂ ਪੰਜ ਭਾਰਤਵੰਸ਼ੀ ਹਨ। ਇਨ੍ਹਾਂ ‘ਚੋਂ ਐਮੀ ਬੇਰਾ, ਰੋ ਖੰਨਾ, ਰਾਜਾ ਿਯਸ਼ਨਾਮੂੁਰਤੀ ਤੇ ਪ੫ਮਿਲਾ ਜੈਪਾਲ ਪ੫ਤੀਨਿਧੀ ਸਭਾ ਤੇ ਕਮਲਾ ਹੈਰਿਸ ਸੈਨੇਟ ਮੈਂਬਰ ਹਨ। ਇਸ ਸਮੂਹ ਨੂੰ ‘ਸਮੋਸਾ ਕਾਕਸ’ ਕਿਹਾ ਜਾਂਦਾ ਹੈ। ਸਾਲ ਭਰ ਪਹਿਲਾਂ ਰਾਜਾ ਿਯਸ਼ਨਾਮੂਰਤੀ ਨੇ ਇਕ ਪ੍ਰੋਗਰਾਮ ‘ਚ ਇਸ ਸਮੂਹ ਲਈ ‘ਸਮੋਸਾ ਕਾਕਸ’ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਸ ਕਾਕਸ ‘ਚ ਐਮੀ ਬੇਰਾ ਤਿੰਨ ਵਾਰ ਚੋਣ ਜਿੱਤ ਕੇ ਚੌਥੀ ਵਾਰ ਮੈਦਾਨ ‘ਚ ਹਨ। ਉੱਥੇ ਰੋ ਖੰਨਾ, ਿਯਸ਼ਨਾਮੂਰਤੀ ਤੇ ਪ੫ਮਿਲਾ ਜੈਪਾਲ ਦੂਜੀ ਵਾਰ ਮੈਦਾਨ ‘ਚ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਚਾਰੇ ਭਾਰਤੀ ਇਸ ਵਾਰ ਵੀ ਆਸਾਨੀ ਨਾਲ ਚੋਣ ਜਿੱਤ ਜਾਣਗੇ।

ਕੁਝ ਹੋਰ ਵੱਡੇ ਦਾਅਵੇਦਾਰ

ਇਨ੍ਹਾਂ ਚਾਰਾਂ ਤੋਂ ਇਲਾਵਾ ਸੱਤ ਹੋਰ ਭਾਰਤਵੰਸ਼ੀ ਹਾਊਸ ਆਫ ਰਿਪ੫ਜੈਂਟੇਟਿਵਸ ‘ਚ ਚੁਣ ਕੇ ਆਉਣ ਲਈ ਮੈਦਾਨ ‘ਚ ਹਨ। ਇਨ੍ਹਾਂ ‘ਚ ਹਿਰਲ ਟਿਪਿਰਨੇਨੀ, ਪਿ੫ਸਟਨ ਕੁਲਕਰਨੀ ਤੇ ਆਫ਼ਤਾਬ ਪੁਰੇਵਲ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਸਫਲ ਉੱਦਮੀ ਸ਼ਿਵ ਅਯਦੁੱਰਈ ਸੈਨੇਟ ਲਈ ਲੜ ਰਹੇ ਹਨ। ਆਜ਼ਾਦ ਦੇ ਤੌਰ ‘ਤੇ ਚੋਣ ਲੜ ਰਹੇ ਅਯਦੁੱਰਈ ਦਾ ਮੁਕਾਬਲਾ ਡੈਮੋਯੇਟ ਐਲਿਜ਼ਾਬੇਥ ਵਾਰੇਨ ਨਾਲ ਹੈ। ਇਨ੍ਹਾਂ ਸਭ ਤੋਂ ਇਲਾਵਾ ਅਣਅਧਿਕਾਰਕ ਅੰਕੜਿਆਂ ਮੁਤਾਬਕ, ਸੂਬਾਈ ਤੇ ਸਥਾਨਕ ਪੱਧਰ ‘ਤੇ ਚੋਣ ਮੈਦਾਨ ‘ਚ ਕਰੀਬ 100 ਭਾਰਤੀ-ਅਮਰੀਕੀ ਕਿਸਮਤ ਆਜ਼ਮਾ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares