ਅਮਰੀਕਾ ‘ਚ ਰਹਿੰਦੇ ਭਾਰਤੀ ਰੈਸਟੋਰੈਂਟ ਮਾਲਕ ‘ਤੇ ਨਸਲੀ ਟਿੱਪਣੀ, ਗਾਹਕ ਨੇ ਕਿਹਾ- ‘ਭਾਰਤ ਦਾ ਆਦਿਵਾਸੀ’

ਪੰਜਾਬ ਅਤੇ ਪੰਜਾਬੀਅਤ

customer racially targets indian origin restaurateur in us

ਨਿਊਯਾਰਕ (ਭਾਸ਼ਾ)— ਅਮਰੀਕਾ ‘ਚ ਰਹਿੰਦੇ ਭਾਰਤੀਆਂ ‘ਤੇ ਨਸਲੀ ਹਮਲੇ ਅਤੇ ਨਸਲੀ ਟਿੱਪਣੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ‘ਚ ਸਾਹਮਣੇ ਆਇਆ ਹੈ, ਜਿੱਥੇ ਭਾਰਤੀ ਮੂਲ ਦੇ ਇਕ ਰੈਸਟੋਰੈਂਟ ਦੇ ਮਾਲਕ ‘ਤੇ ਇਕ ਗਾਹਕ ਨੇ ਨਸਲੀ ਟਿੱਪਣੀ ਕੀਤੀ। ਰੈਸਟੋਰੈਂਟ ਵਿਚ ਖਾਣਾ ਖਾ ਆਏ ਗਾਹਕ ਨੇ ਨਸਲੀ ਟਿੱਪਣੀ ਕਰਦੇ ਹੋਏ ਮਾਲਕ ਅਤੇ ਉਸ ਦੇ ਪਰਿਵਾਰ ਨੂੰ ‘ਭਾਰਤ ਦਾ ਇਕ ਆਦਿਵਾਸੀ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਹੋਟਲ ਵਿਚ ਖਾਣ-ਪੀਣ ਤੋਂ ਹੋਣ ਵਾਲੀ ਆਮਦਨੀ ਨੂੰ ਅਲਕਾਇਦਾ ਨੂੰ ਭੇਜਦਾ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਕੇਂਟੁਕੀ ਦੇ ਐਸ਼ਲੈਨੇਂਡ ਵਿਚ ‘ਦਿ ਕਿੰਗਜ਼ ਡਿਨਰ’ ਦੇ ਮਾਲਕ ਤਾਜ ਸਰਦਾਰ ਦੇ ਰੈਸਟੋਰੈਂਟ ਵਿਚ ਖਾਣਾ ਖਾਣ ਤੋਂ ਬਾਅਦ ਗਾਹਕ ਨੇ ਉਨ੍ਹਾਂ ‘ਤੇ ਨਸਲੀ ਟਿੱਪਣੀ ਕੀਤੀ।

PunjabKesari
‘ਦਿ ਕਿੰਗਜ਼ ਡਿਨਰ’ ਇਕ ਛੋਟਾ ਜਿਹਾ ਰੈਸਟੋਰੈਂਟ ਹੈ, ਜਿਸ ਵਿਚ ਘਰ ਦਾ ਬਣਿਆ ਹੋਇਆ ਅਤੇ ਭਾਰਤੀ ਖਾਣਾ ਪਰੋਸਿਆ ਜਾਂਦਾ ਹੈ। ਖਬਰ ਵਿਚ ਦੱਸਿਆ ਗਿਆ ਹੈ ਕਿ ਬਾਅਦ ਵਿਚ ਗਾਹਕ ਨੇ ਰੈਸਟੋਰੈਂਟ ਦੀ ਤਸਵੀਰ ਲਈ ਅਤੇ ਫੇਸਬੁੱਕ ‘ਤੇ ਖਾਣੇ ਅਤੇ ਨਾਲ ਹੀ ਉੱਥੇ ਮੌਜੂਦ ਲੋਕਾਂ ਬਾਰੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਫੇਸਬੁੱਕ ਪੋਸਟ ਪਾਉਣ ਵਾਲੇ ਨੇ ਲਿਖਿਆ, ”ਉਹ ਉੱਥੇ ਗਿਆ ਅਤੇ ਭਾਰਤ ਦੇ ਇਕ ਆਦਿਵਾਸੀ ਵਿਅਕਤੀ ਨੇ ਉਸ ਦਾ ਸਵਾਗਤ ਕੀਤਾ। ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ, ਕਿਉਂਕਿ ਉਹ ਆਦਿਵਾਸੀ ਅਲਕਾਇਦਾ ਨੂੰ ਫਡਿੰਗ ਕਰਦਾ ਹੈ।

PunjabKesari
ਸਰਦਾਰ ਨੇ ਕਿਹਾ, ”ਜਦੋਂ ਮੈਂ ਫੇਸਬੁੱਕ ‘ਤੇ ਇਸ ਪੋਸਟ ਨੂੰ ਪੜ੍ਹਿਆ ਤਾਂ ਮੈਨੂੰ ਲੱਗਾ ਕਿ ”ਹੇ ਭਗਵਾਨ, ਕੀ ਹੈ ਗੰਭੀਰ ਹੈ?” ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਉੱਥੋਂ ਨਿਕਲਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਜਿੱਥੇ ਉਹ ਸਾਲ 2010 ਤੋਂ ਰਹਿ ਰਹੇ ਹਨ। ਫੇਸਬੁੱਕ ‘ਤੇ ਅਜਿਹੀ ਨਸਲੀ ਟਿੱਪਣੀ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਰੈਸਟੋਰੈਂਟ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਆ ਕੇ ਤਾਜ ਸਰਦਾਰ ਪ੍ਰਤੀ ਆਪਣਾ ਸਮਰਥਨ ਜ਼ਾਹਰ ਕਰ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares