ਅਮਰੀਕਾ-ਕੈਨੇਡਾ ‘ਚ 4 ਨਵੰਬਰ ਨੂੰ ਹੋਵੇਗੀ ਸਮੇਂ ‘ਚ ਤਬਦੀਲੀ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ, 3 ਨਵੰਬਰ ( ਰਾਜ ਗੋਗਨਾ )—ਅਮਰੀਕਾ ‘ਅਤੇ ਕੈਨੇਡਾ ਚ’ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ ਇਹ ਸਮਾਂ 4 ਨਵੰਬਰ ਨੂੰ 2 ਵਜੇ ਬਦਲੇਗਾ ਦਿਨ ਐਤਵਾਰ ਨੂੰ ਇਥੋਂ ਦੇ ਨਾਗਰਿਕਾਂ ਨੂੰ ਆਪਣੀਆਂ ਘੜੀਆਂ ਇਕ ਘੰਟਾ ਪਿੱਛੇ ਕਰਨੀਆਂ ਪੈਣਗੀਆਂ। ਅਮਰੀਕਾ ਅਤੇ ਕੈਨੇਡਾ ਚ’ ਹਰ ਸਾਲ ਚ’ 2 ਵਾਰ ਸਮੇਂ ‘ਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਇਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ। ਮਾਰਚ ਦੇ ਦੂਜੇ ਐਤਵਾਰ ਨੂੰ ਘੜੀ ਦੀਆਂ ਸੂਈਆਂ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। ਇਸ ਵਾਰ 4 ਨਵੰਬਰ 2018 ਦਿਨ ਸ਼ਨੀਵਾਰ ਨੂੰ ਰਾਤ ਨੂੰ ਸੋਣ ਤੋਂ ਪਹਿਲਾ ਆਪਣੀਆਂ ਘੜੀਆਂ ਇਕ ਘੰਟਾ ਪਿੱਛੇ ਕਰਨੀਆਂ ਪੈਣਗੀਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares