ਅਕਾਲੀ ਦਲ ਦੇ ਖਿਲਾਫ਼ ਦੁਆਬੇ ਵਿੱਚ ਵੀ ਘੁਸਰ-ਮੁਸਰ ਸ਼ੁਰੂ, ਅਕਾਲੀ ਵਰਕਰ ਪਰਿਵਾਰਕ ਤਾਨਾਸ਼ਾਹੀ ਦਾ ਅੰਤ ਕਰਨ ਲਈ ਅੱਗੇ ਆਉਣ-ਢੇਸੀ

ਪੰਜਾਬ ਅਤੇ ਪੰਜਾਬੀਅਤ

ਜਲੰਧਰ, 5 ਨਵੰਬਰ (ਪੰਜਾਬ ਅਤੇ ਪੰਜਾਬੀਅਤ)- ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਦਾ ਅੰਤ ਫਿਲ਼ਹਾਲ ਤਾਂ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮਾਝੇ ਤੋਂ ਲੱਗੇ ਵੱਡੇ ਝਟਕਿਆਂ ਤੋਂ ਬਾਅਦ ਬਗਾਵਤੀ ਸੁਰਾਂ ਦੁਆਬੇ ਵਿੱਚ ਵੀ ਪਸਰਣੀਆਂ ਸ਼ੁਰੂ ਹੋ ਚੁੱਕੀਆਂ ਹਨ। ਅਕਾਲੀ ਦਲ ਵੱਲੋਂ 25 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸਰੂਪ ਸਿੰਘ ਢੇਸੀ ਦੀ ਅਗਵਾਈ ਹੇਠ ਅਕਾਲੀ ਆਗੂਆਂ ਤੇ ਵਰਕਰਾਂ ਨੇ 10 ਸਾਲ ਪੰਜਾਬ ਵਿੱਚ ਸੱਤਾ ਦਾ ਆਨੰਦ ਮਾਣਦਿਆਂ ਅਤੇ ਕੇਂਦਰ ਵਿੱਚ ਭਾਈਵਾਲ ਸਰਕਾਰ ਦੇ ਰਹਿੰਦਿਆ ਇਨ੍ਹਾਂ ਨੂੰ ਕਦੇ ਦੰਗਿਆਂ ਦੇ ਪੀੜ੍ਹਤਾਂ ਦੀ ਯਾਦ ਨਹੀਂ ਆਈ। ਹੁਣ ਜਦੋਂ ਬੇਅਦਬੀ ਦੇ ਮਾਮਲੇ ਵਿੱਚ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦੇ ਮਾਮਲੇ ਵਿੱਚ ਪੂਰੀ ਤਰਾਂ ਘਿਰ ਗਏ ਹਨ ਤਾਂ ਇਨ੍ਹਾਂ ਨੂੰ ਹੁਣ ਪੰਥ ਦੀ ਅਤੇ ਪੰਥਕ ਹਿੱਤਾਂ ਦੀ ਯਾਦ ਆ ਗਈ ਹੈ। ਉਨ੍ਹਾਂ ਨੇ ਸਮੂਹ ਪੰਥ ਦਰਦੀਆਂ ਅਤੇ ਅਕਾਲੀ ਵਰਕਰਾਂ ਨੂੰ ਅਕਾਲੀ ਦਲ ਤੇ ਇੱਕ ਪਰਿਵਾਰਕ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤੇ ਪਰਿਵਾਰਕ ਕਬਜ਼ੇ ਦੇ ਕਾਰਣ ਸਿੱਖ ਪੰਥ ਦੀਆਂ ਰਵਾਇਤਾਂ ਅਤੇ ਮਰਿਆਦਾਵਾਂ ਨੂੰ ਭਾਰੀ ਢਾਹ ਲੱਗੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਰਣ ਸਿੱਖ ਸੰਗਤਾਂ ਨੂੰ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਅਤੇ ਅਕਾਲੀ ਪਰਿਵਾਰਾਂ ਨੇ ਪੰਥ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ, ਪਰ ਉਨ੍ਹਾਂ ਦੀ ਪਾਰਟੀ ਵਿੱਚ ਕੋਈ ਕਦਰ ਨਹੀਂ ਰਹਿ ਗਈ ਹੈ। ਇਸ ਮੌਕੇ ਤੇ ਬੂਟਾ ਸਿੰਘ ਢੇਸੀ, ਸੁਖਪਾਲਵੀਰ ਸਿੰਘ ਰੂਬੀ, ਲਖਵਿੰਦਰ ਸਿੰਘ ਮੋਤੀਪੁਰ, ਠੇਕੇਦਾਰ ਹੰਸਰਾਜ, ਰਣਜੀਤ ਸਿੰਘ ਸਿੱਧੂ, ਰਾਣਾ ਇਕਬਾਲ ਸਿੰਘ ਦੁਸਾਂਝ, ਗੁਰਪ੍ਰੀਤ ਸਿੰਘ ਛਿਛੋਵਾਲ, ਤੇਜਿੰਦਰ ਸਿੰਘ ਦਕੋਹਾ, ਜਸਪਾਲ ਸਿੰਘ ਦੁਸਾਂਝ, ਅਵਤਾਰ ਸਿੰਘ ਮੋਤੀਪੁਰ, ਹਰਨੇਕ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares