ਅਕਾਲੀ ਦਲ ਦੀ ਕੇਂਦਰ ਵਿੱਚ ਭਾਈਵਾਲ ਸਰਕਾਰ ਫਿਰ ਧਰਨੇ ਕਿਸਦੇ ਖਿਲਾਫ- ਸਿੱਧੂ

ਪੰਜਾਬ ਅਤੇ ਪੰਜਾਬੀਅਤ

ਚੰਡੀਗੜ੍ਹ: ਕੈਬਨਿਟ ਮੰਤਰੀ ਮੰਤਰੀ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲਗਾਏ ਜਾ ਰਹੇ ਧਰਨਿਆਂ ਦੇ ਕਾਰਣ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਉਸਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸੁਖਬੀਰ ਬਾਦਲ ਨੂੰ ਵੰਗਾਰਿਆ ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਬੇਅਦਬੀ ਮਾਮਲਿਆਂ ‘ਤੇ ਬਰਗਾੜੀ ਧਰਨਾ ਲਾਵੇ, ਮੈਂ ਉਸ ਦੇ ਨਾਲ ਜਾਵਾਂਗਾ। ਨਵਜੋਤ ਸਿੰਘ ਸਿੱਧੂ ਨੇ ਸਵਾਲ ਕੀਤਾ ਕਿ ਸੁਖਬੀਰ ਬਾਦਲ ਅਸਲੀ ਮੁੱਦੇ ‘ਤੇ ਧਰਨਾ ਕਿਉਂ ਨਹੀਂ ਲਾਉਂਦਾ। ਅਕਾਲੀ ਦਲ ਦੀ ਕੇਂਦਰ ਵਿੱਚ ਭਾਈਵਾਲ ਸਰਕਾਰ ਹੈ ਫਿਰ ਇਹ ਧਰਨੇ ਕਿਸਦੇ ਖਿਲਾਫ ਲਗਾਏ ਜਾ ਰਹੇ ਹਨ।
ਦਰਅਸਲ ਸੰਕਟ ਵਿੱਚ ਘਿਰਿਆ ਅਕਾਲੀ ਦਲ ਧਰਨਿਆਂ ਦੀ ਰਾਹ ਤੁਰਿਆ ਹੈ। ਅਕਾਲੀ ਦਲ ਵੱਲੋਂ ਪੰਥਕ ਮੁੱਦਿਆਂ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਵਿਰੋਧੀ ਅਕਾਲੀ ਦਲ ਨੂੰ ਘੇਰ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਧਰਨੇ ਕਿਉਂ ਯਾਦ ਆਏ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਮੰਨੇ ਕਿ ਟਕਸਾਲੀ ਅਕਾਲੀਆਂ ਨੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਾਹਮਣੇ ਸੁਖਬੀਰ ਬੌਣਾ ਹੈ। ਸੁਖਬੀਰ ਪਤਲੀ ਗਲੀ ਵਿੱਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਟਕਸਾਲੀ ਲੀਡਰ ਨੂੰ ਅਕਾਲੀ ਦਲ ਨਾਲ ਰੋਸ ਨਹੀਂ ਸਗੋਂ ਮੁਸ਼ਕਲ ਜੀਜਾ-ਸਾਲਾ ਨਾਲ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares